Upcoming Days of Importance

ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਅਤੇ ਦਸਾਂ ਗੁਰੂ ਸਾਹਿਬਾਨ ਦੀ ਜਾਗਦੀ ਜੋਤ ਹਨ । ਪ੍ਰਮਾਤਮਾ ਦੀ ਜੋਤ ਜੋ ਗੁਰੂ ਨਾਨਕ ਦੇਵ ਜੀ ਵਿੱਚ ਪ੍ਰਗਟ ਹੋਈ ਅਤੇ ਉਹੀ ਜੋਤ ਦਸਾਂ ਗੁਰੂ ਸਾਹਿਬਾਨ ਤੋਂ ਹੁੰਦੀ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਣ ਟਿਕੀ ਜਿਸ ਬਾਰੇ ਭੱਟ ਮਥਰਾ ਜੀ ਲਿਖਦੇ ਹਨ: ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕ ਕਹਾਯਉ ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥ ਅੰਗ 1408 ਕਲਗੀਧਰ ਪਾਤਸ਼ਾਹ ਜੀ ਨੇ ਸੰਨ 1708 ਨੂੰ ਹਜੂਰ ਸਾਹਿਬ (ਨਦੇੜ) ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ ਕੇ ਦੇਹ ਗੁਰੂ ਦੀ ਪ੍ਰਥਾ ਖਤਮ ਕੀਤੀ ਅਤੇ ਸਾਨੂੰ ਸ਼ਬਦ ਗੁਰੂ ਦੇ ਲੱੜ ਲੱਗਣ ਦਾ ਹੁਕਮ ਕੀਤਾ ਗੁਰੂ ਗੋਬਿੰਦ ਸਿੰਘ ਜੀ ਜਿਸ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਨੂੰ ਜੋੜ ਕੇ ਗਏ ਹਨ ਉਸ ਗੁਰੂ ਦੇ ਇਤਿਹਾਸ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ । ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ

“ਅਰਦਾਸ” ਸਿੱਖ ਧਰਮ ਵਿੱਚ ਰੋਜ਼ਾਨਾ ਨਿਤਨੇਮ ਦੀ ਬਾਣੀ ਦਾ ਪਾਠ ਕਰਕੇ ਅਤੇ ਹੋਰ ਅਨੇਕਾਂ ਕਾਰਜਾਂ ਦੀ ਨਿਰਵਿਘਨ ਪੂਰਤੀ ਲਈ ਕੇਵਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਦਾ ਵਿਧਾਨ ਹੈ ਅਤੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜ ਕੇ ਖੜੇ ਹੋਣ ਦੀ ਆਗਿਆ ਹੈ। ਦੋਇ ਕਰ ਜੋੜਿ ਕਰਉ ਅਰਦਾਸਿ ॥ ਤੁਧੁ ਭਾਵੈ ਤਾਂ ਆਣਹਿ ਰਾਸਿ ॥ ਅੰਗ 737 ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥ ਅੰਗ 721 ਗੁਰੂ ਨਾਨਕ ਦੇਵ ਜੀ ਤਿਲੰਗ ਰਾਗ ਵਿੱਚ ਕਹਿੰਦੇ ਹਨ ਕਿ ਹੇ ਕਰਤਾਰ ਮੈਂ ਤੇਰੇ ਕੋਲ ਇੱਕ ਅਰਦਾਸ ਕਰਨੀ ਹੈ ਪਰ ਤੇਰੇ ਕੰਨ ਵਿੱਚ ਕਰਨੀ ਹੈ ਤਾ ਕਿ ਬੇਅਰਥ ਨਾ ਚਲੀ ਜਾਵੇ, ਤੇਰੇ ਕੋਲ ਤਾਂ ਕਰਨੀ ਹੈ ਕਿ ਤੂੰ ਸੱਚਾ ਹੈ, ਵੱਡਾ ਹੈ , ਰਹਿਮਦਿਲ ਹੈ ਤੇ ਤੇਰੇ ਵਿੱਚ ਕੋਈ ਐਬ ਨਹੀਂ ਤੇ ਤੂੰ ਸਾਰਿਆਂ ਨੂੰ ਪਾਲ਼ਦਾ ਹੈਂ। ਅਰਜ਼ਦਾਸਤ ਫ਼ਾਰਸੀ ਦਾ ਲਫਜ਼ ਹੈ ਜਿਸ ਵਿੱਚ ਅਰਜ਼ ਦਾ ਅਰਥ ਹੈ ਬੇਨਤੀ ਕਰਨੀ ਅਤੇ ਦਾਸਤ ਹੱਥਾਂ

ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦੀ 1716 ਜੂਨ। ਇੱਕ ਅਤੀਤ ਵੈਰਾਗੀ ਗੁਰੂ ਸਾਹਿਬ ਨੂੰ ਮਿਲ਼ਿਆ, ਕੀ ਗੱਲਬਾਤ ਹੋਈ ਇਹ ਗੁਰੂ ਜਾਣੇ, ਬਾਬਾ ਬੰਦਾ ਸਿੰਘ ਨੂੰ ਤਿਆਰ ਕੀਤਾ ਤੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਤਜ਼ੁਰਬਾ ਵੀ ਜਰੂਰ ਦਿੱਤਾ ਹੋਏਗਾ, ਪਹਾੜੀ ਰਾਜਿਆਂ ਤੇ ਮੁਗਲ ਸਲਤਨਤ ਦੀਆਂ ਝੂਠੀਆਂ ਸੌਂਹਾ ਦੀ ਜਾਣਕਾਰੀ ਵੀ ਜਰੂਰ ਦਿੱਤੀ ਹੋਵੇਗੀ, ਫਿਰ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਪਰਗਟ ਹੋਇਆ, ਇਸ ਪ੍ਰਤੀ ਭਾਈ ਚੌਪਾ ਸਿੰਘ ਜੀ ਦੀ ਲਿਖਤ ਮਿਲ਼ਦੀ ਹੈ। ਬਾਬਾ ਬੰਦਾ ਸਿੰਘ ਹਨੇਰੀ ਦੀ ਤਰ੍ਹਾਂ ਪੰਜਾਬ ਵਿੱਚ ਦਾਖਲ ਹੋਇਆ, ਉਸ ਵਕਤ ਬਾਬਾ ਬੰਦਾ ਸਿੰਘ ਦੀ ਉਮਰ ਲੱਗ ਭੱਗ 38 ਸਾਲ ਸੀ। ਸਭ ਤੋਂ ਪਹਿਲਾਂ ਆ ਕੇ ਬਾਬਾ ਬੰਦਾ ਸਿੰਘ ਨੇ ਸਮਾਣੇ ਨੂੰ ਸੋਧਿਆ, ਸਮਾਣੇ ਵਿੱਚ ਉਹ ਜਲਾਦ ਸੀ ਜਿਸ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਤਾਰਿਆ ਸੀ। ਫੇਰ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਹੱਥ ਪਾਇਆ, ਜਿਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਗੋਡੇ ਹੇਠ ਦੇਕੇ ਛੁਰੀਅਆਂ ਨਾਲ਼ ਜ਼ਿਬਾਹ ਕੀਤਾ ਸੀ। ਸਮੇਂ ਦਾ ਇਤਹਾਸਕਾਰ ਦੂਨਾ ਸਿੰਘ ਹੰਡੂਰੀਆ